75
ਪਰਮੇਸ਼ੁਰ ਦਾ ਨਿਆਂ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਅਲਤਸ਼ਹੇਤ ਦੇ ਰਾਗ ਵਿੱਚ ਆਸਾਫ਼ ਦਾ ਭਜਨ। ਗੀਤ।
1 ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ
ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ਼ ਕਾਰਜਾਂ ਦਾ ਵਰਣਨ ਕਰਦੇ ਹਨ।
2 ਜਦ ਮੈਂ ਠਹਿਰਾਏ ਹੋਏ ਵੇਲੇ ਨੂੰ ਪਹੁੰਚਾਂਗਾ,
ਤਾਂ ਮੈਂ ਠੀਕ ਨਿਆਂ ਕਰਾਂਗਾ।
3 ਧਰਤੀ ਅਤੇ ਉਸ ਦੇ ਸਾਰੇ ਵਾਸੀ ਖੱਪ ਗਏ ਹਨ,
ਮੈਂ ਹੀ ਉਹ ਦੇ ਥੰਮ੍ਹਾਂ ਨੂੰ ਸੰਭਾਲ ਰੱਖਿਆ ਹੈ। ਸਲਹ।
4 ਮੈਂ ਹੰਕਾਰੀਆਂ ਨੂੰ ਆਖਿਆ, ਹੰਕਾਰ ਨਾ ਕਰੋ!
ਅਤੇ ਦੁਸ਼ਟਾਂ ਨੂੰ ਕਿ ਸਿੰਗ ਨਾ ਉਠਾਓ!
5 ਆਪਣਾ ਸਿੰਗ ਉਤਾਹਾਂ ਨਾ ਉਠਾਓ,
ਨਾ ਢੀਠਪੁਣੇ ਦੀਆਂ ਗੱਲਾਂ ਕਰੋ!
6 ਉੱਚਾ ਹੋਣਾ ਨਾ ਤਾਂ ਪੂਰਬ ਵੱਲੋਂ ਨਾ ਪੱਛਮ ਵੱਲੋਂ,
ਅਤੇ ਨਾ ਉਜਾੜੋਂ ਆਉਂਦਾ ਹੈ।
7 ਪਰ ਪਰਮੇਸ਼ੁਰ ਹੀ ਨਿਆਈਂ ਹੈ,
ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ।
8 ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ,
ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿੱਚੋਂ ਉਲੱਦ ਦਿੰਦਾ ਹੈ,
ਸੱਚ-ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਿਚੋੜ ਕੇ ਪੀਣਗੇ!
9 ਪਰ ਮੈਂ ਸਦਾ ਤੱਕ ਦੱਸਦਾ ਰਹਾਂਗਾ,
ਮੈਂ ਯਾਕੂਬ ਅਤੇ ਪਰਮੇਸ਼ੁਰ ਲਈ ਭਜਨ ਗਾਵਾਂਗਾ।
10 ਮੈਂ ਦੁਸ਼ਟਾਂ ਦੇ ਸਾਰੇ ਸਿੰਗ ਵੱਢ ਸੁੱਟਾਂਗਾ,