Link to home pageLanguagesLink to all Bible versions on this site
57
ਛੁਟਕਾਰੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਉਹ ਸ਼ਾਊਲ ਤੋਂ ਭੱਜ ਕੇ ਗੁਫ਼ਾ ਵਿੱਚ ਲੁੱਕ ਗਿਆ ਸੀ।
1 ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ!
ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ,
ਅਤੇ ਮੈ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ,
ਜਿਨ੍ਹਾਂ ਚਿਰ ਇਹ ਆਫ਼ਤਾਂ ਨਾ ਲੰਘ ਜਾਣ।
2 ਮੈ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਾਂਗਾ,
ਉਸ ਪਰਮੇਸ਼ੁਰ ਨੂੰ ਜਿਹੜਾ ਮੇਰੇ ਲਈ ਸਭ ਕੁਝ ਪੂਰਿਆਂ ਕਰਦਾ ਹੈ।
3 ਉਹ ਸਵਰਗ ਤੋਂ ਭੇਜ ਕੇ ਮੈਨੂੰ ਬਚਾਵੇਗਾ,
ਜਦ ਮੇਰਾ ਮਿੱਧਣ ਵਾਲਾ ਮੈਨੂੰ ਦੋਸ਼ ਦਿੰਦਾ ਹੈ। ਸਲਹ।
ਪਰਮੇਸ਼ੁਰ ਆਪਣੀ ਦਯਾ ਤੇ ਆਪਣੀ ਸਚਿਆਈ ਘੱਲੇਗਾ।
4 ਮੇਰੀ ਜਾਨ ਬੱਬਰ ਸ਼ੇਰਾਂ ਵਿੱਚ ਹੈ,
ਮੈ ਭਾਂਬੜਾਂ ਵਿੱਚ ਅਰਥਾਤ ਆਦਮ ਵੰਸ਼ੀਆਂ[a] ਵਿੱਚ ਲੇਟਾਂਗਾ,
ਜਿੰਨਾਂ ਦੇ ਦੰਦ ਬਰਛੀਆਂ ਦੇ ਤੀਰ ਹਨ,
ਅਤੇ ਉਨ੍ਹਾਂ ਦੀ ਜੀਭ ਤਿੱਖੀ ਤਲਵਾਰ ਹੈ।
5 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ,
ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!
6 ਉਨ੍ਹਾਂ ਨੇ ਮੇਰੇ ਕਦਮਾਂ ਦੇ ਲਈ ਜਾਲ਼ ਤਿਆਰ ਕੀਤਾ,
ਮੇਰੀ ਜਾਨ ਝੁੱਕ ਗਈ ਹੈ।
ਉਨ੍ਹਾਂ ਨੇ ਮੇਰੇ ਅੱਗੇ ਟੋਆ ਪੁੱਟਿਆ ਹੈ,
ਉਹ ਆਪ ਉਸ ਵਿੱਚ ਡਿੱਗ ਪਏ ਹਨ। ਸਲਹ।
7 ਮੇਰਾ ਮਨ ਕਾਇਮ ਹੈ,
ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ,
ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ!
8 ਹੇ ਮੇਰੇ ਮਨ, ਜਾਗ!
ਹੇ ਸਿਤਾਰ ਤੇ ਬਰਬਤ, ਜਾਗੋ!
ਮੈਂ ਫਜ਼ਰ ਨੂੰ ਵੀ ਜਾਗਾਂਗਾ!
9 ਹੇ ਪ੍ਰਭੂ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ,
ਮੈਂ ਕੌਮਾਂ ਵਿੱਚ ਤੇਰੀ ਅਰਾਧਨਾ ਕਰਾਂਗਾ!
10 ਤੇਰੀ ਦਯਾ ਤਾਂ ਅਕਾਸ਼ਾਂ ਤੱਕ,
ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਵੱਡੀ ਹੈ।
11 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ,
ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!

<- ਜ਼ਬੂਰ 56ਜ਼ਬੂਰ 58 ->