Link to home pageLanguagesLink to all Bible versions on this site
41
ਰੋਗੀ ਵਿਅਕਤੀ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
1 ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ,
ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
2 ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ,
ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ।
ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
3 ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ
ਉਹ ਨੂੰ ਸੰਭਾਲੇਗਾ।
ਤੂੰ ਉਹ ਦੀ ਬਿਮਾਰੀ ਦੇ ਵੇਲੇ
ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।
4 ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ,
ਮੇਰੀ ਜਾਨ ਨੂੰ ਚੰਗਿਆਂ ਕਰ,
ਮੈਂ ਤੇਰਾ ਪਾਪ ਜੋ ਕੀਤਾ ਹੈ।
5 ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ,
ਕਿ ਉਹ ਕਦੋਂ ਮਰੇਗਾ ਅਤੇ ਉਹਦਾ ਨਾਮ ਕਦੋਂ ਮਿਟੇਗਾ?
6 ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ
ਉਹ ਐਂਵੇਂ ਗੱਪਾਂ ਮਾਰਦਾ ਹੈ।
ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ
ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
7 ਮੇਰੇ ਸਭ ਵੈਰ ਰੱਖਣ ਵਾਲੇ ਮਿਲ ਕੇ ਮੇਰੇ ਵਿਰੁੱਧ ਚੁਗਲੀ ਕਰਦੇ ਹਨ,
ਮੇਰੇ ਵਿਰੁੱਧ ਉਹ ਉਪਾਓ ਲੱਭਦੇ ਹਨ।
8 ਉਹ ਬੋਲਦੇ ਹਨ ਕਿ ਉਸ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ,
ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ।
9 ਸਗੋਂ ਮੇਰਾ ਸਾਥੀ ਜਿਸ ਦੇ ਉੱਤੇ ਮੇਰਾ ਭਰੋਸਾ ਸੀ,
ਅਤੇ ਜਿਸ ਨੇ ਮੇਰੇ ਨਾਲ ਰੋਟੀ ਖਾਧੀ,
ਉਸ ਨੇ ਮੇਰੇ ਵਿਰੁੱਧ ਆਪਣੀ ਲੱਤ ਚੁੱਕੀ ਹੈ।
10 ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰਕੇ ਮੈਨੂੰ ਖੜ੍ਹਾ ਕਰ,
ਕਿ ਮੈਂ ਉਨ੍ਹਾਂ ਕੋਲੋਂ ਬਦਲਾ ਲਵਾਂ।
11 ਇਸ ਤੋਂ ਮੈਂ ਜਾਣਦਾ ਹਾਂ ਕਿ ਤੂੰ ਮੈਥੋਂ ਪਰਸੰਨ ਹੈਂ,
ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ।
12 ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ,
ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।
13 ਆਦ ਤੋਂ ਅੰਤ ਤੱਕ
ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ,
ਆਮੀਨ, ਫਿਰ ਆਮੀਨ।

<- ਜ਼ਬੂਰ 40ਜ਼ਬੂਰ 42 ->