Link to home pageLanguagesLink to all Bible versions on this site
28
ਸਹਾਇਤਾ ਦੇ ਲਈ ਪ੍ਰਾਰਥਨਾ
ਦਾਊਦ ਦਾ ਭਜਨ।
1 ਹੇ ਯਹੋਵਾਹ, ਮੈਂ ਤੈਨੂੰ ਪੁਕਾਰਾਂਗਾ,
ਹੇ ਮੇਰੀ ਚੱਟਾਨ, ਮੇਰੇ ਨਾਲ ਚੁੱਪ ਨਾ ਰਹਿ,
ਅਜਿਹਾ ਨਾ ਹੋਵੇ ਜੋ ਤੂੰ ਮੇਰੇ ਤੋਂ ਚੁੱਪ ਵੱਟ ਲਵੇਂ
ਤਾਂ ਮੈਂ ਉਨ੍ਹਾਂ ਵਰਗਾ ਹੋ ਜਾਂਵਾਂ ਜਿਹੜੇ ਕਬਰ ਵਿੱਚ ਉਤਰਦੇ ਹਨ।
2 ਮੇਰੀ ਬੇਨਤੀ ਦੀ ਅਵਾਜ਼ ਸੁਣ ਲਈ,
ਜਦੋਂ ਮੈਂ ਤੇਰੀ ਦੁਹਾਈ ਦੇਵਾਂ,
ਅਤੇ ਆਪਣੇ ਹੱਥ ਤੇਰੇ ਪਵਿੱਤਰ ਸਥਾਨ ਦੀ
ਵਿਚਲੀ ਕੋਠੜੀ ਵੱਲ ਉਠਾਵਾਂ।
3 ਬੁਰਿਆਰਾਂ ਅਤੇ ਕੁਕਰਮੀਆਂ ਦੇ ਨਾਲ ਮੈਨੂੰ ਨਾ ਗਿਣ,
ਜਿਹੜੇ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਦੀਆਂ ਗੱਲਾਂ ਬੋਲਦੇ ਹਨ,
ਪਰ ਉਨ੍ਹਾਂ ਦੇ ਮਨ ਵਿੱਚ ਬਦੀ ਹੈ।
4 ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਸਗੋਂ ਉਨ੍ਹਾਂ ਦੀ ਬਦਕਾਰੀ
ਦੇ ਅਨੁਸਾਰ ਉਨ੍ਹਾਂ ਨੂੰ ਬਦਲਾ ਦੇ,
ਉਨ੍ਹਾਂ ਦੇ ਹੱਥਾਂ ਦੇ ਕੰਮ ਅਨੁਸਾਰ ਉਨ੍ਹਾਂ ਨੂੰ ਦੇ,
ਉਨ੍ਹਾਂ ਦੀ ਕੀਤੀ ਉਨ੍ਹਾਂ ਉੱਤੇ ਪਾ ਦੇ,
5 ਇਸ ਕਰਕੇ ਕਿ ਓਹ ਯਹੋਵਾਹ ਦੇ ਕੰਮਾਂ ਨੂੰ,
ਉਹ ਦੇ ਹੱਥਾਂ ਦੇ ਕਾਰਜਾਂ ਉੱਤੇ ਧਿਆਨ ਨਹੀਂ ਕਰਦੇ,
ਉਹ ਉਨ੍ਹਾਂ ਨੂੰ ਢਾਹੇਗਾ ਅਤੇ ਉਨ੍ਹਾਂ ਨੂੰ ਉਸਾਰੇਗਾ।
6 ਯਹੋਵਾਹ ਮੁਬਾਰਕ ਹੋਵੇ,
ਕਿਉਂ ਜੋ ਉਸ ਨੇ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ ਹੈ।
7 ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ਼ ਹੈ,
ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ, ਅਤੇ ਮੇਰੀ ਸਹਾਇਤਾ ਹੋਈ ਹੈ,
ਇਸ ਲਈ ਮੇਰਾ ਮਨ ਮੌਜ ਮਾਣਦਾ ਹੈ,
ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ।
8 ਯਹੋਵਾਹ ਉਨ੍ਹਾਂ ਦਾ ਬਲ ਹੈ,
ਅਤੇ ਉਹ ਆਪਣੇ ਮਸਹ ਕੀਤੇ ਹੋਏ ਦੇ ਲਈ ਬਚਾਓ ਦਾ ਗੜ੍ਹ ਹੈ।
9 ਆਪਣੀ ਪਰਜਾ ਨੂੰ ਬਚਾ,
ਅਤੇ ਆਪਣੇ ਵਿਰਸੇ ਨੂੰ ਬਰਕਤ ਦੇ,
ਉਨ੍ਹਾਂ ਦੀ ਪਾਲਣਾ ਕਰ ਅਤੇ ਉਨ੍ਹਾਂ ਨੂੰ ਸਦਾ ਸੰਭਾਲੀ ਰੱਖ।

<- ਜ਼ਬੂਰ 27ਜ਼ਬੂਰ 29 ->