120
ਸਹਾਇਤਾ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ
1 ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ,
ਅਤੇ ਉਸਨੇ ਮੈਨੂੰ ਉੱਤਰ ਦਿੱਤਾ।
2 ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ,
ਅਤੇ ਛਲੇਡੀ ਜੀਭ ਤੋਂ ਛੁਡਾ ਲੈ!
3 ਹੇ ਛਲੇਡੀਏ ਜੀਭੇ,
ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?
4 ਸੂਰਮੇ ਦੇ ਤਿੱਖੇ ਤੀਰ,
ਝਾੜੀ ਦੇ ਅੰਗਿਆਰੇ ਨਾਲ ਉਹ ਤੈਨੂੰ ਸਜ਼ਾ ਦੇਵੇਗਾ!
5 ਹਾਏ ਮੈਨੂੰ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ,
ਕਿ ਮੈਂ ਕੇਦਾਰ*ਦੂਰ ਅਤੇ ਅਲੱਗ ਦੇਸ ਜਿਸ ਦੇ ਵਾਸੀ ਬਹੁਤ ਹੀ ਹਿੰਸਕ ਸਨ l ਦੇ ਡੇਰਿਆਂ ਵਿੱਚ ਵੱਸਦਾ ਹਾਂ!
6 ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ।
7 ਮੈਂ ਮੇਲ ਚਾਹੁੰਦਾ ਹਾਂ,
ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ!
<- ਜ਼ਬੂਰ 119ਜ਼ਬੂਰ 121 ->
- a ਦੂਰ ਅਤੇ ਅਲੱਗ ਦੇਸ ਜਿਸ ਦੇ ਵਾਸੀ ਬਹੁਤ ਹੀ ਹਿੰਸਕ ਸਨ l