18 ਅਜਿਹਾ ਹੋਵੇਗਾ ਕਿ ਉਸ ਦਿਨ ਯਹੋਵਾਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ। 19 ਫੇਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ।
20 ਉਸ ਦਿਨ ਪ੍ਰਭੂ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ਼ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ। 21 ਤਦ ਅਜਿਹਾ ਹੋਵੇਗਾ ਕਿ ਉਸ ਦਿਨ ਇੱਕ ਮਨੁੱਖ ਇੱਕ ਵੱਛੀ ਤੇ ਦੋ ਭੇਡਾਂ ਪਾਲੇਗਾ 22 ਅਤੇ ਉਨ੍ਹਾਂ ਦੇ ਦੁੱਧ ਦੀ ਵਾਫ਼ਰੀ ਦੇ ਕਾਰਨ ਉਹ ਦਹੀਂ ਖਾਵੇਗਾ ਕਿਉਂਕਿ ਜਿੰਨੇ ਵੀ ਉਸ ਦੇਸ ਵਿੱਚ ਬਾਕੀ ਰਹਿ ਜਾਣਗੇ ਉਹ ਦਹੀਂ ਤੇ ਸ਼ਹਿਦ ਖਾਇਆ ਕਰਨਗੇ।
23 ਅਤੇ ਉਸ ਦਿਨ ਹਰੇਕ ਥਾਂ ਜਿੱਥੇ ਹਜ਼ਾਰ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ। 24 ਤੀਰਾਂ ਅਤੇ ਧਣੁੱਖਾਂ ਨਾਲ ਲੋਕ ਉੱਥੇ ਆਉਣਗੇ ਕਿਉਂਕਿ ਸਾਰਾ ਦੇਸ ਕੰਡਿਆਂ ਤੇ ਕੰਡਿਆਲਿਆਂ ਨਾਲ ਭਰਿਆ ਹੋਵੇਗਾ 25 ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲ਼ਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਚਾਰਗਾਹ ਹੋਣਗੇ।
<- ਯਸਾਯਾਹ 6ਯਸਾਯਾਹ 8 ->