Link to home pageLanguagesLink to all Bible versions on this site
10
ਰਾਜੇ ਅਹਸ਼ਵੇਰੋਸ਼ ਅਤੇ ਮਾਰਦਕਈ ਦੀ ਮਹਾਨਤਾ
1 ਅਹਸ਼ਵੇਰੋਸ਼ ਰਾਜਾ ਨੇ ਦੇਸ਼ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਲਗਾਨ ਲਗਾ ਦਿੱਤਾ 2 ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ? 3 ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਅਤੇ ਯਹੂਦੀਆਂ ਦੀ ਨਜ਼ਰ ਵਿੱਚ ਵੱਡਾ ਸੀ, ਅਤੇ ਉਸ ਦੇ ਯਹੂਦੀ ਸਾਥੀ ਉਸ ਦਾ ਸਨਮਾਨ ਕਰਦੇ ਸਨ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਿਆਈ ਕਰਨ ਵਿੱਚ ਲੱਗਿਆ ਰਹਿੰਦਾ ਸੀ ਅਤੇ ਆਪਣੇ ਸਾਰੇ ਲੋਕਾਂ ਦੀ ਸ਼ਾਂਤੀ ਲਈ ਬਚਨ ਬੋਲਦਾ ਹੁੰਦਾ ਸੀ।

<- ਅਸਤਰ 9