9 “ਮੈਂ ਅਮੋਰੀਆਂ ਨੂੰ ਉਹਨਾਂ ਦੇ ਸਾਹਮਣੇ ਬਰਬਾਦ ਕੀਤਾ, ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ ਅਤੇ ਜਿਹੜੇ ਬਲੂਤਾਂ ਵਾਂਗੂੰ ਬਲਵਾਨ ਸਨ, ਫਿਰ ਵੀ ਮੈਂ ਉੱਪਰੋਂ ਉਨ੍ਹਾਂ ਦਾ ਫਲ ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ ਕੀਤਾ। 10 ਮੈਂ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਚਾਲ੍ਹੀ ਸਾਲਾਂ ਤੱਕ ਜੰਗਲ ਵਿੱਚ ਲਈ ਫਿਰਿਆ ਤਾਂ ਜੋ ਤੁਸੀਂ ਅਮੋਰੀਆਂ ਦੇ ਦੇਸ਼ ਦੇ ਅਧਿਕਾਰੀ ਹੋ ਜਾਓ। 11 ਮੈਂ ਤੁਹਾਡੇ ਪੁੱਤਰਾਂ ਵਿੱਚੋਂ ਨਬੀ ਅਤੇ ਤੁਹਾਡੇ ਜਵਾਨਾਂ ਵਿੱਚੋਂ ਨਜ਼ੀਰ ਠਹਿਰਾਏ। ਹੇ ਇਸਰਾਏਲੀਓ, ਕੀ ਇਹ ਸੱਚ ਨਹੀਂ ਹੈ?” ਯਹੋਵਾਹ ਦੀ ਇਹੋ ਬਾਣੀ ਹੈ।
12 ਪਰ ਤੁਸੀਂ ਨਜ਼ੀਰਾਂ ਨੂੰ ਮਧ ਪਿਲਾਈ ਅਤੇ ਨਬੀਆਂ ਨੂੰ ਹੁਕਮ ਦਿੱਤਾ, ਭਵਿੱਖਬਾਣੀ ਨਾ ਕਰੋ!
13 “ਵੇਖੋ, ਮੈਂ ਤੁਹਾਨੂੰ ਅਜਿਹਾ ਦਬਾਵਾਂਗਾ, ਜਿਵੇਂ ਪੂਲਿਆਂ ਨਾਲ ਭਰਿਆ ਹੋਇਆ ਗੱਡਾ ਦੱਬ ਜਾਂਦਾ ਹੈ। 14 ਤੇਜ਼ ਦੌੜਨ ਵਾਲਿਆਂ ਨੂੰ ਭੱਜਣ ਲਈ ਸਥਾਨ ਨਾ ਮਿਲੇਗਾ ਅਤੇ ਬਲਵਾਨ ਦਾ ਬਲ ਕਾਇਮ ਨਾ ਰਹੇਗਾ ਅਤੇ ਸੂਰਮਾ ਆਪਣੀ ਜਾਨ ਨਾ ਬਚਾ ਸਕੇਗਾ। 15 ਧਣੁੱਖਧਾਰੀ ਖੜ੍ਹਾ ਨਾ ਰਹਿ ਸਕੇਗਾ, ਤੇਜ਼ ਦੌੜਨ ਵਾਲਾ ਨਾ ਬਚ ਸਕੇਗਾ, ਨਾ ਹੀ ਘੋੜ ਸਵਾਰ ਆਪਣੀ ਜਾਨ ਬਚਾ ਸਕੇਗਾ। 16 ਸੂਰਮਿਆਂ ਵਿੱਚੋਂ ਸਭ ਤੋਂ ਦਲੇਰ ਉਸ ਦਿਨ ਨੰਗਾ ਭੱਜ ਜਾਵੇਗਾ,” ਯਹੋਵਾਹ ਦੀ ਇਹੋ ਬਾਣੀ ਹੈ।
<- ਆਮੋਸ 1ਆਮੋਸ 3 ->