Link to home pageLanguagesLink to all Bible versions on this site
13
ਆਖਰੀ ਚਿਤਾਵਨੀ
1 ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ। ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਅਤੇ ਸਾਬਤ ਹੋ ਜਾਵੇਗੀ। 2 ਮੈਂ ਪਹਿਲਾਂ ਕਹਿ ਚੁੱਕਿਆ ਅਤੇ ਜਿਸ ਤਰ੍ਹਾਂ ਮੈਂ ਦੂਜੀ ਵਾਰ ਸਾਹਮਣੇ ਹੋ ਕੇ ਕਿਹਾ ਸੀ ਉਸੇ ਤਰ੍ਹਾਂ ਹੁਣ ਵੀ ਅਣਜਾਣ ਹੋ ਕੇ, ਉਨ੍ਹਾਂ ਨੂੰ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਫਿਰ ਆਖਦਾ ਹਾਂ ਕਿ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਹੀਂ! 3 ਇਸ ਲਈ ਜੋ ਤੁਸੀਂ ਇਹ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਤੁਹਾਡੇ ਵਿੱਚ ਸਮਰੱਥੀ ਹੈ। 4 ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥ ਕਰਕੇ ਉਹ ਜਿਉਂਦਾ ਕੀਤਾ ਗਿਆ। ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ। 5 ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਨਿਕੰਮੇ ਨਾ ਹੋਵੇ! 6 ਪਰ ਮੈਂਨੂੰ ਆਸ ਹੈ ਜੋ ਤੁਸੀਂ ਜਾਣ ਲਵੋਂਗੇ ਜੋ ਅਸੀਂ ਨਿਕੰਮੇ ਨਹੀਂ। 7 ਅਤੇ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਕੁਝ ਬੁਰੇ ਕੰਮ ਨਾ ਕਰੋ ਇਸ ਲਈ ਨਹੀਂ ਜੋ ਅਸੀਂ ਗ੍ਰਹਿਣਯੋਗ ਮਲੂਮ ਹੋਈਏ ਪਰ ਇਸ ਲਈ ਜੋ ਤੁਸੀਂ ਭਲੇ ਕੰਮ ਕਰੋ ਭਾਵੇਂ ਅਸੀਂ ਨਿਕੰਮੇ ਵਰਗੇ ਹੋਈਏ। 8 ਅਸੀਂ ਸਚਿਆਈ ਦੇ ਖਿਲਾਫ਼ ਕੁਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ। 9 ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਖੁਸ਼ ਹੁੰਦੇ ਹਾਂ ਅਤੇ ਇਹ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ। 10 ਇਸ ਕਰਕੇ ਮੈਂ ਤੁਹਾਡੇ ਬਾਝੋਂ ਹੋ ਕੇ ਇਹ ਗੱਲਾਂ ਲਿਖਦਾ ਹਾਂ ਕਿ ਮੈਂ ਸਨਮੁਖ ਹੋ ਕੇ ਉਸ ਅਧਿਕਾਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਨਾਸ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ।
ਨਮਸਕਾਰ
11 ਮੁਕਦੀ ਗੱਲ ਹੇ ਭਰਾਵੋ, ਖੁਸ਼ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਇਕੱਠੇ ਰਹੋ ਅਤੇ ਪਰਮੇਸ਼ੁਰ ਜੋ ਪਿਆਰ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਨਾਲ-ਨਾਲ ਹੋਵੇਗਾ। 12 ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਨੂੰ ਨਮਸਕਾਰ ਕਰੋ। 13 ਸਾਰੇ ਸੰਤ ਤੁਹਾਨੂੰ ਨਮਸਕਾਰ ਕਰਦੇ ਹਨ।

14 ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

<- ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 12