Link to home pageLanguagesLink to all Bible versions on this site
23
1 ਹੁਣ ਦਾਊਦ ਬੁੱਢਾ ਹੋ ਗਿਆ ਅਤੇ ਉਮਰ ਭੋਗ ਚੁੱਕਿਆ। ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
ਲੇਵੀਆਂ ਦੇ ਕੰਮ
2 ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ 3 ਅਤੇ ਲੇਵੀ ਜਿਹੜੇ ਤੀਹ ਸਾਲਾਂ ਦੇ ਅਤੇ ਉਸ ਤੋਂ ਵੱਧ ਉਮਰ ਵਾਲੇ ਸਨ, ਉਹ ਗਿਣੇ ਗਏ। ਉਨ੍ਹਾਂ ਦੀ ਗਿਣਤੀ ਅਠੱਤੀ ਹਜ਼ਾਰ ਸੀ। 4 ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ 5 ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ। 6 ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਦੀ ਗਿਣਤੀ ਅਨੁਸਾਰ ਅਰਥਾਤ ਗੇਰਸ਼ੋਨ, ਕਹਾਥ ਅਤੇ ਮਰਾਰੀ ਨੂੰ ਅਲੱਗ-ਅਲੱਗ ਦਲਾਂ ਵਿੱਚ ਵੰਡ ਦਿੱਤਾ ਸੀ। 7 ਗੇਰਸ਼ੋਨੀਆਂ ਵਿੱਚੋਂ, ਲਅਦਾਨ ਤੇ ਸ਼ਿਮਈ 8 ਲਅਦਾਨ ਦੇ ਪੁੱਤਰ, ਯਹੀਏਲ ਮੁਖੀਆ ਤੇ ਜ਼ੇਥਾਮ ਤੇ ਯੋਏਲ ਤਿੰਨ 9 ਸ਼ਿਮਈ ਦੇ ਪੁੱਤਰ, ਸ਼ਲੋਮੀਥ ਤੇ ਹਜ਼ੀਏਲ ਤੇ ਹਾਰਾਨ, ਤਿੰਨ। ਇਹ ਲਅਦਾਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ 10 ਸ਼ਿਮਈ ਦੇ ਪੁੱਤਰ, ਯਹਥ, ਜ਼ੀਨਾ ਤੇ ਯਊਸ਼ ਤੇ ਬਰੀਆਹ ਇਹ ਸ਼ਿਮਈ ਦੇ ਪੁੱਤਰ ਸਨ, ਚਾਰ 11 ਅਤੇ ਯਹਥ ਮੁਖੀਆ ਤੇ ਜ਼ੀਜ਼ਾਹ ਦੂਜਾ ਪਰ ਯਊਸ਼ ਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ, ਤਦੇ ਉਹ ਮਿਲ ਕੇ ਪਿਤਾਵਾਂ ਦਾ ਇੱਕ ਘਰਾਣਾ ਠਹਿਰੇ। 12 ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ, ਚਾਰ 13 ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ। 14 ਮੂਸਾ ਪਰਮੇਸ਼ੁਰ ਦਾ ਭਗਤ ਸੀ, ਉਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ ਸਨ 15 ਮੂਸਾ ਦੇ ਪੁੱਤਰ, ਗੇਰਸ਼ੋਮ ਤੇ ਅਲੀਅਜ਼ਰ 16 ਗੇਰਸ਼ੋਮ ਦੇ ਪੁੱਤਰ, ਸ਼ਬੂਏਲ ਮੁਖੀਆ ਸੀ 17 ਅਤੇ ਅਲੀਅਜ਼ਰ ਦੇ ਪੁੱਤਰ, ਰਹਾਬਯਾਹ ਮੁਖੀਆ ਸੀ ਅਤੇ ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ ਪਰ ਰਹਾਬਯਾਹ ਦੇ ਪੁੱਤਰ ਬਹੁਤ ਸਾਰੇ ਸਨ 18 ਯਿਸਹਾਰ ਦੇ ਪੁੱਤਰ, ਸ਼ਲੋਮੀਥ ਮੁਖੀਆ 19 ਹਬਰੋਨ ਦੇ ਪੁੱਤਰ, ਯਰੀਯਾਹ ਮੁਖੀਆ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਤੇ ਯਿਕਮਆਮ ਚੌਥਾ 20 ਉੱਜ਼ੀਏਲ ਦੇ ਪੁੱਤਰ, ਮੀਕਾਹ ਮੁਖੀਆ ਤੇ ਯਿੱਸ਼ੀਯਾਹ ਦੂਜਾ। 21 ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਮਹਲੀ ਦੇ ਪੁੱਤਰ ਅਲਆਜ਼ਾਰ ਤੇ ਕੀਸ਼ 22 ਅਤੇ ਅਲਆਜ਼ਾਰ ਮਰ ਗਿਆ ਅਤੇ ਉਹ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਨ੍ਹਾਂ ਦੇ ਭਰਾਵਾਂ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕੀਤੇ 23 ਮੂਸ਼ੀ ਦੇ ਪੁੱਤਰ, ਮਹਲੀ ਤੇ ਏਦਰ ਤੇ ਯਿਰੇਮੋਥ, ਤਿੰਨ। 24 ਇਹ ਲੇਵੀ ਦੇ ਪੁੱਤਰ ਆਪਣਿਆਂ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਅਰਥਾਤ ਇਹ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਹੜੇ ਨਾਮ ਲੈ ਲੈ ਕੇ ਵੱਖੋ-ਵੱਖਰੇ ਕਰ ਕੇ ਗਿਣੇ ਗਏ ਸਨ ਅਤੇ ਵੀਹ ਵਰਿਆਂ ਦੀ ਉਮਰ ਤੇ ਉਸ ਤੋਂ ਉੱਤੇ ਯਹੋਵਾਹ ਦੇ ਭਵਨ ਦੀ ਉਪਾਸਨਾ ਦਾ ਕੰਮ ਕਰਦੇ ਸਨ। 25 ਕਿਉਂ ਜੋ ਦਾਊਦ ਨੇ ਆਖਿਆ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਵਿਸ਼ਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯਰੂਸ਼ਲਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ l 26 ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ 27 ਕਿਉਂ ਜੋ ਦਾਊਦ ਦੇ ਆਖਰੀ ਹੁਕਮ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ 28 ਅਤੇ ਉਨ੍ਹਾਂ ਦਾ ਕੰਮ ਇਹ ਸੀ ਜੋ ਹਾਰੂਨ ਦੀ ਸੰਤਾਨ ਕੋਲ ਹਾਜ਼ਰ ਰਹਿਣ ਕਿ ਯਹੋਵਾਹ ਦੇ ਭਵਨ ਦੀ ਉਪਾਸਨਾ ਵਿਹੜਿਆਂ ਤੇ ਕੋਠੜੀਆਂ ਵਿੱਚ ਕਰਨ, ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ 29 ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ 30 ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ 31 ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਹੋਵਾਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਹੋਵਾਹ ਦੇ ਹਜ਼ੂਰ ਚੜਾਇਆ ਕਰਨ 32 ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੂਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਹੋਵਾਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।

<- 1 ਇਤਿਹਾਸ 221 ਇਤਿਹਾਸ 24 ->